ਗਲੀ ’ਚ ਕਾਰ ਦੇ ਰਸਤੇ ਨੂੰ ਲੈ ਕੇ ਜ਼ਿਲ੍ਹਾ ਪੁਲਸ ’ਚ ਤਾਇਨਾਤ ਇਕ ਕਰਮਚਾਰੀ ਵਲੋਂ ਆਪਣੇ ਪੁੱਤਰ ਅਤੇ 2 ਵਿਅਕਤੀਆਂ ਦੀ ਮਦਦ ਨਾਲ ਇਨੋਵਾ ਕਾਰ ਦੇ ਚਾਲਕ ਦਾ ਸਿਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰਾਂ ਵਲੋਂ ਜ਼ਖ਼ਮੀ ਹੋਏ ਡਰਾਈਵਰ ਦੇ ਸਿਰ ’ਚ 10 ਟਾਂਕੇ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਜਦੋਂ ਜ਼ਖ਼ਮੀ ਹਾਲਤ ’ਚ ਚਾਲਕ ਆਪਣੇ ਮਾਲਕਾਂ ਸਣੇ ਥਾਣਾ ਸਿਟੀ ਵਿਖੇ ਪਹੁੰਚਿਆ ਤਾਂ ਮੌਕੇ ’ਤੇ ਮੌਜੂਦ ਡਿਊਟੀ ਅਫ਼ਸਰ ਵਲੋਂ ਹਮਲਾ ਕਰਨ ਵਾਲੇ ਪੁਲਸ ਕਰਮਚਾਰੀ ਨਾਲ ਜ਼ਬਰਦਸਤੀ ਰਾਜ਼ੀਨਾਮਾ ਕਰਨ ਦਾ ਦਬਾਅ ਬਣਾਉਂਦੇ ਹੋਏ ਡਾਕਟ ਨਹੀਂ ਦਿੱਤਾ ਗਿਆ। ਇਸ ਹਮਲੇ ਸਬੰਧੀ ਪੀੜਤ ਨੇ ਜ਼ਿਲ੍ਹਾ ਪੁਲਸ ਮੁਖੀ ਪਾਸੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਸਬੰਧਿਤ ਕਰਮਚਾਰੀ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਜਾਣਕਾਰੀ ਦਿੰਦੇ ਹੋਏ ਧਰਮਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਜੋਧਪੁਰ ਨੇ ਦੱਸਿਆ ਕਿ ਉਹ ਕੇਸ਼ਵ ਅਗਰਵਾਲ ਦੀ ਇਨੋਵਾ ਗੱਡੀ ਦਾ ਡਰਾਈਵਰ ਹੈ, ਐਤਵਾਰ ਸ਼ਾਮ ਜਦੋਂ ਉਹ ਇਨੋਵਾ ਕਾਰ ਨੂੰ ਗੁਰੂ ਤੇਗ ਬਹਾਦਰ ਨਗਰ ਗਲੀ ਵਿਚ ਮਾਲਕਾਂ ਦੇ ਘਰ ਗੱਡੀ ਲਗਾਉਣ ਜਾ ਰਿਹਾ ਸੀ ਤਾਂ ਇਕ ਆਈ-20 ਕਾਰ ਵਿਚ ਸਵਾਰ ਪੁਲਸ ਮੁਲਾਜ਼ਮ ਸੀਤਾ ਰਾਮ ਵਲੋਂ ਜਾਣ ਬੁਝ ਕੇ ਗਲੀ ਵਿਚ ਗੱਡੀ ਦੇ ਰਸਤੇ ਨੂੰ ਲੈ ਕੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ।

Injustice happening in uniform, policeman tore the driver's head, bleeding.

#punjabnews #punjabpolice #punjab